


ਜਲੰਧਰ (ਮਨੀ ਜਨਾਗਲ)
(ਜਲੰਧਰ )ਬਿਲਗਾ ਦਰਬਾਰ ਬਾਬਾ ਬਾਲਕ ਨਾਲ ਜੀ ਪੱਤੀ ਭੱਟੀ ਤੋਂ ਸਲਾਨਾ 24 ਵਾਂ ਚਾਲਾ ਸਿੱਧ ਸ਼ਕਤੀ ਪੀਠ ਦਿਓਟ ਸਿੱਧ ਬਾਲਕ ਨਾਥ ਜੀ ਨਿਆਸਨੂੰ ਨੂੰ 16 ਅਪ੍ਰੈਲ 2006 ਨੂੰ ਸੇਵਾਦਾਰ ਭਗਤ ਭਗਤ ਮਰਾਜ ਕੁਮਾਰ ਜੀ ਦੀ ਰਹਿਮ ਨੁਮਾਈ ਹੇਠ ਰਵਾਨਾ ਹੋਇਆ ਜੋ ਕਿ ਪੀਰ ਨਿਗਾਹਾ ਤੋ ਸ਼ਾਹਲਾਈਆਂ ਪੁੱਜਾ,ਤੇ ਉਸ ਤੋਂ ਬਾਅਦ ਸਾਰੀ ਸੰਗਤ ਢੋਲ ਬਾਜਿਆਂ ਦੇ ਨਾਲ ਭੰਗੜੇ ਪਾਉਂਦੀ ਹੋਈ ਬਾਬਾ ਜੀ ਦੀ ਦਿਉਟ ਸਿੱਧ ਗੁਫਾ ਤੇ ਦਰਸ਼ਨ ਕਰਨ ਪਹੁੰਚੀ।
ਸਿੱਧ ਬਾਬਾ ਬਾਲਕ ਨਾਥ ਜੀ ਦਾ ਜਨਮ ਗੁਜਰਾਤ ਦੇ ਜੂਨਾਗੜ ਸ਼ਹਿਰ ਵਿੱਚ ਹੋਇਆ ਤੇ ਉਨਾਂ ਨੇ ਬਾਲ ਅਵਸਥਾ ਵਿੱਚ ਹੀ ਆਪਣਾ ਘਰ ਤਿਆਗ ਦਿੱਤਾ ਅਤੇ ਗੁਰੂ ( ਦਤਾਤਰੈ )ਜੀ ਕੋਲੋਂ ਗੁਰੂ ਧਾਰਨਾ ਕਰਕੇ ਸਿੱਧ ਬਾਬਾ ਬਾਲਕ ਨਾਥ ਜੀ ਕਹਾਏ
ਉਸ ਤੋਂ ਬਾਬਾ ਜੀ ਜਗਤ ਦਾ ਕਲਿਆਣ ਕਰਦੇ ਕਰਦੇ ਸ਼ਾਹਤਲਾਈਆਂ ਪੁੱਜੇ ਜਿੱਥੇ ਉਨਾਂ ਦੀ ਭੇਂਟ ਸ਼ਾਂਹਤਲਾਈਆਂ ਦੀ ਲੁਹਾਰੀ ਮਾ ਰਤਨੋਂ ਦੇ ਨਾਲ ਹੋਈ,
ਮਾਤਾ ਰਤਨੋਂ ਇਕੱਲੀ ਹੀ ਰਹਿੰਦੇ ਸਨ ਜਿਸ ਕਰਕੇ ਮਾਤਾ ਜੀ ਨੇ ਬਾਬਾ ਜੀ ਨੂੰ ਆਪਣਾ ਧਰਮ ਦਾ ਪੁੱਤ ਬਣਾ ਲਿਆ ਅਤੇ ਬਾਬਾ ਜੀ ਨੇ ਆਖਿਆ ਕਿ ਮੈਂ ਤੁਹਾਡੀਆਂ ਗਊਆਂ ਚਰਾਇਆ ਕਰਾਂਗਾ ਇਸੇ ਤਰ੍ਹਾਂ ਬਾਬਾ ਜੀ ਨੇ 12 ਸਾਲ ਮਾਤਾ ਰਤਨੋ ਦੀਆਂ ਗਊਆਂ ਚਰਾਈਆਂ ਅਤੇ ਮਾਤਾ ਰਤਨੋ ਬਾਬਾ ਜੀ ਲਈ ਹਰ ਰੋਜ਼ ਲੱਸੀ ਤੇ ਰੋਟੀ ਲੈ ਕੇ ਜਾਂਦੇ ਤੇ ਇੱਕ ਦਿਨ ਗਊਆਂ ਚਰਾਦੇ ਚਰਾਂਦੇ ਬਾਬਾ ਜੀ ਦਾ ਧਿਆਨ ਪ੍ਰਭੂ ਭਗਤੀ ਵਿੱਚ ਲੀਨ ਹੋ ਗਿਆ ਤੇ ਗਊਆਂ ਨੇ ਕਿਸਾਨਾਂ ਦੀਆਂ ਸਾਰੀਆ ਫਸਲਾਂ ਖਰਾਬ ਕਰ ਦਿੱਤੀਆਂ ਤਾਂ ਪਿੰਡ ਵਾਲੇ ਉਲਾਂਭਾ ਲੈ ਕੇ ਮਾਤਾ ਰਤਨੋ ਦੇ ਕੋਲ ਪਹੁੰਚੇ ਜਿਸ ਕਰਕੇ ਮਾਤਾ ਰਤਨੋ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਬਾਬਾ ਜੀ ਨੂੰ ਗੁੱਸੇ ਵਿੱਚ ਬਹੁਤ ਬੁਰਾ ਭਲਾ ਆਖਿਆ ਤੇ ਲੱਸੀ ਰੋਟੀ ਦਾ ਮੇਣਾ ਮਾਰ ਦਿੱਤਾ ਅਤੇ ਬਾਬਾ ਜੀ ਨੇ ਆਖਿਆ ਕਿ ਮਾਤਾ ਮੈਂ ਤੁਹਾਡੇ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ ਮੈਂ ਕੋਈ ਫਸਲਾਂ ਖਰਾਬ ਨਹੀਂ ਕੀਤੀਆਂ ਤੁਸੀਂ ਇੱਕ ਵਾਰ ਜਾ ਕੇ ਫਸਲਾਂ ਦੇਖੋ ਤੇ ਜਦੋਂ ਪਿੰਡ ਵਾਲੇ ਫਸਲਾਂ ਦੇਖਣ ਗਏ ਤੇ ਫਸਲਾਂ ਜੋ ਕਿ ਪਹਿਲਾਂ ਨਾਲੋਂ ਵੀ ਦੋ ਗੁਣਾ ਵਧੀਆ ਹੋ ਚੁੱਕੀਆਂ ਸਨ ਇਹ ਕੌਤਕ ਦੇਖ ਕੇ ਪਿੰਡ ਵਾਲੇ ਬਾਬਾ ਜੀ ਦੇ ਪੈਰੀ ਪੈ ਗਏ
ਫਿਰ ਬਾਬਾ ਜੀ ਨੇ ਮਾਤਾ ਜੀ ਮਾਤਾ ਰਤਨੋ ਨੂੰ ਦੱਸਿਆ ਕਿ ਤੁਸੀਂ ਮੈਨੂੰ ਲੱਸੀ ਰੋਟੀ ਦਾ ਮਿਹਣਾ ਮਾਰਿਆ ਹੈ ਮੈਂ ਤੁਹਾਡੀ ਕੋਈ ਦੱਸੀ ਕੋਈ ਰੋਟੀ ਕਦੇ ਗ੍ਰਹਿਣ ਨਹੀਂ ਕੀਤੀ ਤੇ ਜਿਸ ਬੋਹਡ ਹੇਠਾਂ ਬਾਬਾ ਜੀ ਭਗਤੀ ਚ ਲੀਨ ਸਨ ਉਹਨਾਂ ਨੇ ਉਸ ਬੋਰਡ ਹੇਠਾਂ ਚਿਮਟਾ ਮਾਰਿਆ ਅਤੇ ਉਸ ਜਗ੍ਹਾ ਤੋਂ ਲੱਸੀ ਦੀ ਧਾਰਾ ਵੱਗਣੀ ਸ਼ੁਰੂ ਹੋ ਗਈ ਅਤੇ ਬੋਹਡ ਦੇ ਵਿੱਚ ਚਿਮਟਾ ਮਾਰਿਆ ਤੇ ਬੋਰਡ ਦੇ ਵਿੱਚੋਂ ਰੋਟੀਆਂ ਨਿਕਲ ਆਈਆਂ ਤੇ ਮਾਤਾ ਰਤਨੌ ਜੀ ਨੂੰ ਕਿਹਾ ਕਿ ਮਾਤਾ ਜੀ ਮੈਂ ਇੱਕ ਦੁਧਾਧਾਰੀ ਹਾਂ ਮੈਂ ਤੁਹਾਡਾ ਕੋਈ ਵੀ ਭੋਜਨ ਗ੍ਰਹਿਣ ਨਹੀਂ ਕੀਤਾ ਤੇ ਇਕ ਤੇ ਆਖਿਆ ਕਿ ਹੁਣ ਸਾਡਾ ਤੁਹਾਡੇ ਨਾਲ ਲੇਖਾ ਜੋਖਾ ਖਤਮ ਹੋ ਗਿਆ ਹੈ ਤੇ ਉਥੋਂ ਹੀ ਉਥੋਂ ਹੀ ਇਸ ਪਿੰਡ ਦਾ ਨਾਮ ਸ਼ਾਂਹਤਲਾਈ ਪਿਆ।
ਤੇ ਉਸਤੋਂ ਬਾਅਦ ਬਾਬਾ ਜੀ ਦੀ ਭੇਂਟ ਗੁਰੂ ਗੋਰਖ ਨਾਥ ਜੀ ਦੇ ਨਾਲ ਹੋਈ ਗੁਰੂ ਗੋਰਖ ਨਾਥ ਜੀ ਨੇ ਉਹਨਾਂ ਦੇ ਕੌਤਕ ਸੁਣ ਕੇ ਆਪਣਾ ਚੇਲਾ ਬਣਾਉਣ ਨੂੰ ਆਖਿਆ ਪਰ ਬਾਬਾ ਜੀ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਫਿਰ ਮਨਾ ਕਰਨ ਤੇ ਗੁਰੂ ਗੋਰਖ ਨਾਥ ਜੀ ਨੇ ਉਹਨਾਂ ਨੂੰ ਧੱਕੇ ਨਾਲ ਆਪਣਾ ਚੇਲਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀਆਂ ਮੁੰਦਰਾਂ ਬਾਬਾ ਜੀ ਦੇ ਕੰਨਾਂ ਦੇ ਵਿੱਚ ਜਬਰਦਸਤੀ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਨਾ ਕਾਮ ਰਹੇ ਅਤੇ ਬਾਬਾ ਜੀ ਭਗਤੀ ਚ ਵਿਘਨ ਪੈਣ ਦੇ ਕਾਰਨ ਬਾਬਾ ਜੀ ਉਥੋਂ ਮੋਰ ਸਵਾਰੀ ਕਰਕੇ ਦਿਓਟ ਸਿਧ ਗੁਫਾ ਤੇ ਜਾ ਪਹੁੰਚੇ ।
ਦਿਓਟ ਗੁਫਾ ਦੇ ਅੰਦਰ ਇੱਕ ਰਾਖਸ਼ਸ ਰਹਿੰਦਾ ਸੀ ਬਾਬਾ ਜੀ ਨੇ ਉਸ ਰਾਕਸ਼ਸ ਦਾ ਓਧਾਰ ਕੀਤਾ ਅਤੇ ਆਪ ਗੁਫਾ ਅੰਦਰ ਆਪਣਾ ਡੇਰਾ ਲਾਇਆ ਉਸ ਤੋਂ ਬਾਅਦ ਬਾਬਾ ਜੀ ਨੇ ਗੁਫਾ ਦੇ ਅੰਦਰ ਜਾਣ ਤੋਂ ਪਹਿਲਾਂ ਉਥੇ ਦੇ ਗਵਾਲੇ ਬਨਾਰਸੀ ਦਾਸ ਨੂੰ ਦਰਸ਼ਨ ਦਿੱਤੇ ਜਿਸਨੇ ਕਾਫੀ ਸਮਾਂ ਬਾਬਾ ਬਾਲਕ ਨਾਥ ਜੀ ਦੀ ਸੇਵਾ ਕੀਤੀ ਜੋ ਕਿ ਉਹਨਾਂ ਦਾ ਵੰਸ਼ ਅਜੇ ਤੱਕ ਵੀ ਬਾਬਾ ਜੀ ਦੇ ਸੇਵਾ ਕਰਦਾ ਆ ਰਿਹਾ ਹੈ,ਬਾਬਾ ਜੀ ਗੁਫਾ ਦੇ ਅੰਦਰ ਗਏ ਅਤੇ ਮੁੜ ਕੇ ਬਾਹਰ ਨਹੀਂ ਆਏ ਗੁਫ਼ਾ ਦੇ ਅੰਦਰ ਹੀ ਪ੍ਰਭੂ ਭਗਤੀ ਵਿਚੱ ਲੀਨ ਹੋ ਗਏੇ ਉਸ ਤੋ ਬਾਅਦ ਦਿਓਟ ਸਿੱਧ ਗੁਫਾ ਦੇ ਬਾਹਰ ਬਾਬਾ ਜੀ ਦੀ ਮਾਨਤਾ ਕੀਤੀ ਜਾਂਦੀ ਇਥੇ ਬਾਬਾ ਜੀ ਦਾ ਅਖੰਡ ਧੂਣਾ ਚੱਲਦਾ ਹੈ। ਭਗਤ ਧੂਣੇ ਦੀ ਭਭੂਤੀ ਪ੍ਰਸ਼ਾਦ ਵਿਚ ਲੈ ਕੇ ਜਾਂਦੇ ਹਨ ਜੋ ਕਿ ਹਰ ਇੱਕ ਦੁੱਖ ਦਵਾਂ ਭਗਤਾਂ ਦੀ ਸ਼ਰਧਾ ਨਾਲ ਬਣਦੀ ਹੈ। ਅਤੇ ਬਾਬਾ ਜੀ ਨੂੰ ਮਿੱਠੇ ਰੋਟਾਂ ਦਾ ਭੋਗ ਲਗਾਇਆ ਜਾਂਦਾ ਹੈ
ਚੇਤਰ ਮਹੀਨੇ ਦੀ ਸੰਗਰਾਦ ਤੋਂ ਲੈ ਕੇ ਵਿਸਾਖ ਮਹੀਨੇ ਦੀ ਸੰਗਰਾਦ ਤੱਕ ਬਾਬਾ ਜੀ ਦਾ ਮੇਲਾ ਮਨਾਇਆ ਜਾਂਦਾ ਹੈ ਅਤੇ ਕਰੋੜਾ ਦੀ ਸੰਖਿਆ ਨਾਲ ਸਰਧਾਲੂ ਦੇਸ਼ਾ ਵਿਦੇਸ਼ਾਂ ਅਤੇ ਵੱਖ – ਵੱਖ ਸਟੇਟ ਤੋਂ ਬਾਬਾ ਜੀ ਝੰਡੇ ਲੈ ਕੇ ਨਤਮਸਤਕ ਹੋ ਕੇ ਦਰਸ਼ਨ ਕਰਨ ਪਹੁੰਚਦੇ ਹਨ।
ਇਸ ਸਮੇਂ ਦਿਓਟ ਸਿਧ ਗੁਫ਼ਾ ਗੱਦੀ ਤੇ ਵਿਰਾਜਮਾਨ ਨੇ
(ਸ਼੍ਰੀ, ਸ਼੍ਰੀ, ਸ਼੍ਰੀ 1008 ਮਹੰਤ ਰਜਿੰਦਰ ਗਿਰੀ ਜੀ ਮਹਾਰਾਜ)
ਬੇਨਤੀ: ਕਿਸੇ ਅੱਖਰ ਦੀ ਕੋਈ ਗਲਤ ਲਿਖ ਹੋਇਆ ਤਾਂ ਮਾਫ
ਕਰਨਾ ਬਾਬਾ ਜੀ ਦੇ ਚਰਨਾ ਦੇ ਦਾਸ ਆਂ