
ਭਾਜਪਾ ਘੱਟ ਗਿਣਤੀ ਮਨਿਓਰਟੀ ਮੋਰਚਾ ਪੰਜਾਬ ਪ੍ਰਧਾਨ ਥੋਮਸ ਮਸੀਹ ਵੱਲੋਂ ਇਕਬਾਲ ਸਿੰਘ ਲਾਲਪੁਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨਾਲ ਚੰਡੀਗੜ੍ਹ ਵਿਖੇ ਸਾਥੀਆਂ ਸਮੇਤ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਵਿੱਚ ਘੱਟ ਗਿਣਤੀ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਮਿਸ਼ਨ ਦੇ ਵਿੱਚ ਥੋਮਸ ਮਸੀਹ ਨਿਯੁਕਤ ਕਰਨ ਲਈ ਮੰਗ ਰੱਖੀ ਗਈ ਇਹ ਜਾਣਕਾਰੀ ਇਥੇ ਥੋਮਸ ਮਸੀਹ ਸਾਂਝੀ ਕਰਦੇ ਹੋਏ ਦੱਸਿਆ ਕਿ ਇਕਬਾਲ ਸਿੰਘ ਲਾਲਪੁਰ ਨੇ ਉਹਨਾਂ ਨੂੰ ਪੂਰਨ ਭਰੋਸਾ ਦਵਾਇਆ ਕਿ ਘੱਟ ਗਿਣਤੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ ਇਸ ਮੌਕੇ ਪੱਪੂ ਖਾਨ ਮਹਾ ਮੰਤਰੀ ਘੱਟ ਗਿਣਤੀ ਮੋਰਚਾ ਪੰਜਾਬ ,ਤਰਸੇਮ ਮਸੀਹ ਮਹਾਂਮੰਤਰੀ ਘੱਟ ਗਿਣਤੀ ਮੋਰਚਾ ਪੰਜਾਬ,ਅਜੂ ਪੰਜਾਬ ਪ੍ਰਭਾਰੀ ਗਿਣਤੀ ਘੱਟ ਗਿਣਤੀ ਮੋਰਚਾ ਪੰਜਾਬ ,ਐਸ.ਐਸ ਪੱਡਾ ਪੰਜਾਬ ਸੈਕਟਰੀ ਪੰਜਾਬ, ਇੰਦਰਆਸ ਮੀਤ ਪ੍ਰਧਾਨ ਘੱਟ ਗਿਣਤੀ ਮੋਰਚਾ ਪੰਜਾਬ, ਲਖਵਿੰਦਰ ਸਿੰਘ ਮੁੱਖ ਬੁਲਾਰਾ ਪੰਜਾਬ ਲਿਆਕਤ ਅਲੀ ਜਿਲ੍ਹਾ ਪ੍ਰਧਾਨ ਮਲੇਰਕੋਟਲਾ, ਸੈਮਨ ਕੋ- ਕਨਵਿਟਰ ਆਰ. ਟੀ ਸੈੱਲ, ਕੀਮਤੀ ਰਾਵਲ ,ਮੁਹੰਮਦ ਨਲੀਮ ,ਬਲਦੇਵ ਮਸੀਹ, ਸ਼ਿੰਦਾ ਮਸੀਹ ਆਦਿ ਹਾਜ਼ਰ ਸਨ।
ਚੇਅਰਮੈਨ ਇਕਬਾਲ ਸਿੰਘ ਲਾਲਪੁਰ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਾਰਨ ਸਮੇਂ ਥੋਪਸ ਵਸੀ ਸਾਥੀਆਂ ਸਮੇਤ।