
ਜਲੰਧਰ: ਮਿੱਠਾਪੁਰ ਵਿਚ ਸ਼ਿਵ ਮੰਦਿਰ ਦੇ ਨੇੜੇ ਇੱਕ ਬਿਜਲੀ ਦੇ ਖੰਬੇ ਨੂੰ ਟਰੱਕ ਵੱਲੋਂ ਟੱਕਰ ਵੱਜਣ ਨਾਲ ਬਿਜਲੀ ਦਾ ਖੰਬਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਅਤੇ ਸਮਾਜ ਸੇਵਕ ਆਰ ਕੇ ਨਾਹਰ ਵਲੋਂ ਦੱਸਿਆ ਗਿਆ ਕਿ ਮੌਕੇ ਤੇ ਹੀ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਟੀਮ ਨੇ ਪਹੁੰਚ ਕੇ ਬਿਜਲੀ ਵਿਭਾਗ ਵਾਲਿਆਂ ਨਾਲ ਗੱਲ ਬਾਤ ਕਰਕੇ ਬਿਜਲੀ ਦੀ ਸਪਲਾਈ ਬੰਦ ਕਰਵਾਈ ਤੇ ਮੌਕੇ ਤੇ ਬਿਜਲੀ ਵਿਭਾਗ ਦੇ ਐਸ.ਡੀ .ਓ ਗਗਨਪ੍ਰੀਤ ਸਿੰਘ ਮੁਲਤਾਨੀ ਅਤੇ ਜ਼ੇ .ਈ ਤਰੁਨ ਜੈਨ ਨੇ ਪਹਿਲ ਦੇ ਅਧਾਰ ਤੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਖੰਬਾ ਬਦਲਾਇਆ ਅਤੇ ਪਿੰਡ ਵਾਸੀਆ ਵਲੋਂ ਮੈਡਮ ਰਾਜਵਿੰਦਰ ਕੌਰ ਦਾ ਧੰਨਵਾਦ ਕੀਤਾ